ਵਪਾਰ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਸਾਫ਼ ਕੀਤਾ ਹੈ ਕਿ ਭਾਰਤ ਕਿਸੇ ਵੀ ਹਾਲਤ ਵਿੱਚ ਆਪਣੇ ਨਿਰਯਾਤੀ ਉਤਪਾਦ ਯੂਏਈ ਰਾਹੀਂ ਅਮਰੀਕਾ ਨਹੀਂ ਭੇਜੇਗਾ। ਉਹ ਭਾਰਤ-ਯੂਏਈ ਨਿਵੇਸ਼ ਸੰਬੰਧੀ ਉੱਚ ਪੱਧਰੀ ਟਾਸਕ ਫੋਰਸ ਦੀ 13ਵੀਂ ਬੈਠਕ ਵਿੱਚ ਸ਼ਾਮਲ ਹੋਏ ਸਨ।
ਗੋਇਲ ਨੇ ਕਿਹਾ ਕਿ ਜੇ ਭਾਰਤੀ ਉਤਪਾਦ ਯੂਏਈ ਤੋਂ ਅਫਰੀਕਾ ਜਾਂ ਏਸ਼ੀਆ ਦੇ ਹੋਰ ਦੇਸ਼ਾਂ ਵਿੱਚ ‘ਮੇਡ ਇਨ ਇੰਡੀਆ’ ਦੇ ਤੌਰ ’ਤੇ ਨਿਰਯਾਤ ਕੀਤੇ ਜਾਂਦੇ ਹਨ ਤਾਂ ਉਸ ਦਾ ਭਾਰਤ ਸਵਾਗਤ ਕਰੇਗਾ। ਪਰ, ਅਮਰੀਕੀ ਮਾਰਕੀਟ ਲਈ ਟਰਾਂਸ-ਸ਼ਿਪਮੈਂਟ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਆਉਂਦੇ ਤਿੰਨ ਤੋਂ ਚਾਰ ਸਾਲਾਂ ਵਿੱਚ ਦੋਵੇਂ ਦੇਸ਼ਾਂ ਨੇ ਗੈਰ-ਤੇਲ ਅਤੇ ਗੈਰ-ਕੀਮਤੀ ਧਾਤਾਂ ਵਾਲੇ ਵਪਾਰ ਨੂੰ ਵਧਾ ਕੇ 100 ਅਰਬ ਡਾਲਰ ਤੱਕ ਲਿਜਾਣ ਦਾ ਲਕਸ਼ ਤੈਅ ਕੀਤਾ ਹੈ।