ਝਾਰਖੰਡ ਦੇ ਗੁਮਲਾ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਪਾਬੰਦੀਸ਼ੁਦਾ ਮਾਓਵਾਦੀ ਗਰੁੱਪ ਦੇ ਮੈਂਬਰਾਂ ਵਿਚਕਾਰ ਮੁਕਾਬਲਾ ਹੋਇਆ। ਇਸ ਮੁਕਾਬਲੇ ਦੌਰਾਨ ਤਿੰਨ ਮਾਓਵਾਦੀ ਮਾਰੇ ਗਏ ਹਨ।
ਇਹ ਘਟਨਾ ਬਿਸ਼ਨੂਪੁਰ ਪੁਲੀਸ ਥਾਣੇ ਹੇਠ ਆਉਂਦੇ ਕੇਚਕੀ ਪਿੰਡ ਦੇ ਜੰਗਲਾਤੀ ਖੇਤਰ ਵਿੱਚ ਵਾਪਰੀ। ਸਵੇਰੇ ਲਗਭਗ 8 ਵਜੇ ਸੁਰੱਖਿਆ ਬਲਾਂ ਦੀ ਟੀਮ, ਜਿਸ ਵਿੱਚ ਝਾਰਖੰਡ ਜੈਗੁਆਰ ਅਤੇ ਗੁਮਲਾ ਪੁਲੀਸ ਸ਼ਾਮਲ ਸਨ, ਦਾ ਮੁਕਾਬਲਾ ਝਾਰਖੰਡ ਜਨ ਮੁਕਤੀ ਪ੍ਰੀਸ਼ਦ (JJMP) ਨਾਲ ਹੋਇਆ।
ਆਈਜੀ (ਅਪਰੇਸ਼ਨਜ਼) ਮਾਈਕਲ ਰਾਜ ਐੱਸ ਨੇ ਦੱਸਿਆ ਕਿ ਇਸ ਮੁਕਾਬਲੇ ਦੌਰਾਨ ਤਿੰਨ ਜੇਜੇਐੱਮਪੀ ਮਾਓਵਾਦੀ ਮਾਰੇ ਗਏ ਹਨ ਅਤੇ ਮੌਕੇ ਤੋਂ ਤਿੰਨ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।
ਗੁਮਲਾ ਦੇ ਐੱਸਪੀ ਹੈਰਿਸ ਬਿਨ ਜ਼ਮਾਨ ਨੇ ਮਾਰੇ ਗਏ ਮਾਓਵਾਦੀਆਂ ਦੀ ਪਛਾਣ ਲਾਲੂ ਲੋਹਰਾ, ਸੁਜੀਤ ਓਰਾਓਂ ਅਤੇ ਛੋਟੂ ਓਰਾਓਂ ਵਜੋਂ ਕੀਤੀ ਹੈ।