ਬੰਗਲੁਰੂ ਤੋਂ ਵਾਰਾਣਸੀ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਵਿੱਚ 22 ਸਤੰਬਰ ਨੂੰ ਇੱਕ ਯਾਤਰੀ ਮਨਾਹੀ ਵਾਲੇ ਕਾਕਪਿਟ ਖੇਤਰ ਵੱਲ ਚਲਾ ਗਿਆ। ਕਿਹਾ ਜਾਂਦਾ ਹੈ ਕਿ ਉਹ ਪਖਾਨੇ ਦੀ ਭਾਲ ਕਰਦੇ ਹੋਏ ਇਸ ਖੇਤਰ ਤੱਕ ਪਹੁੰਚ ਗਿਆ।
ਅਮਲੇ ਨੇ ਤੁਰੰਤ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦਿਆਂ ਉਸਨੂੰ ਰੋਕਿਆ ਅਤੇ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਜਹਾਜ਼ ਦੇ ਉਤਰਣ ਉਪਰੰਤ ਸੁਰੱਖਿਆ ਬਲਾਂ ਨੇ ਇਸ ਯਾਤਰੀ ਸਮੇਤ ਹੋਰ ਅੱਠ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਏਅਰਲਾਈਨ ਵੱਲੋਂ ਜਾਰੀ ਬਿਆਨ ਅਨੁਸਾਰ, ਯਾਤਰੀ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਵੀ ਕੀਤੀ ਸੀ। ਸਥਾਨਕ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ।