ਫੈਂਟੇਨਿਲ ਤਸਕਰੀ: ਅਮਰੀਕਾ ਵੱਲੋਂ ਭਾਰਤੀ ਵਪਾਰੀਆਂ ਦੇ ਵੀਜ਼ੇ ਰੱਦ

US cancels Indian visas over fentanyl

ਅਮਰੀਕਾ ਦੇ ਰਾਜਦੂਤ ਜੋਰਗਨ ਐਂਡਰਿਊਜ਼ ਨੇ ਕਿਹਾ ਕਿ ਫੈਂਟੇਨਿਲ ਵਰਗੀਆਂ ਖ਼ਤਰਨਾਕ ਸਿੰਥੈਟਿਕ ਡਰੱਗਾਂ ਦੀ ਤਸਕਰੀ ਰੋਕਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਦੇ ਮੁਤਾਬਕ, ਵੀਜ਼ਾ ਰੱਦ ਕਰਨ ਦੀ ਇਹ ਕਾਰਵਾਈ ਅਮਰੀਕਾ ਇਮੀਗ੍ਰੇਸ਼ਨ ਅਤੇ ਨੈਸ਼ਨਲਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਕੀਤੀ ਗਈ ਹੈ। ਇਸ ਕਦਮ ਨਾਲ ਪ੍ਰਭਾਵਿਤ ਵਿਅਕਤੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੁਣ ਅਮਰੀਕਾ ਯਾਤਰਾ ਨਹੀਂ ਕਰ ਸਕਣਗੇ।

ਸਫ਼ਾਰਤਖਾਨੇ ਨੇ ਚੇਤਾਵਨੀ ਦਿੱਤੀ ਕਿ ਜਿਹੜੀਆਂ ਕੰਪਨੀਆਂ ਜਾਂ ਉਨ੍ਹਾਂ ਦੇ ਮੁਲਾਜ਼ਮ ਭਵਿੱਖ ਵਿੱਚ ਵੀਜ਼ੇ ਲਈ ਅਰਜ਼ੀ ਪਾਉਣਗੇ, ਉਹਨਾਂ ਦੇ ਰਿਕਾਰਡਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ।

ਫੈਂਟੇਨਿਲ ਇੱਕ ਬਹੁਤ ਤਾਕਤਵਰ ਨਸ਼ੀਲਾ ਪਦਾਰਥ ਹੈ, ਜਿਸ ਦੀ ਓਵਰਡੋਜ਼ ਕਾਰਨ ਅਮਰੀਕਾ ਵਿੱਚ ਮੌਤਾਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਟਰੰਪ ਪ੍ਰਸ਼ਾਸਨ ਵੱਲੋਂ ਕਈ ਨਵੇਂ ਆਦੇਸ਼ ਜਾਰੀ ਕਰਕੇ ਇਸ ਸਮੱਸਿਆ ਨਾਲ ਨਜਿੱਠਣ ਲਈ ਕਦਮ ਚੁੱਕੇ ਗਏ ਹਨ, ਜਿਵੇਂ ਕਿ ਸਰਹੱਦਾਂ ਦੀ ਸੁਰੱਖਿਆ, ਨਸ਼ਾ ਸਪਲਾਈ ਚੇਨ ਨੂੰ ਤੋੜਨਾ ਅਤੇ ਨਸ਼ੇ ਦੇ ਸੌਦੇਬਾਜ਼ਾਂ ਉੱਤੇ ਨਿਯੰਤਰਣ।

ਐਂਡਰਿਊਜ਼ ਨੇ ਕਿਹਾ ਕਿ ਅਮਰੀਕਾ ਭਾਰਤ ਨਾਲ ਮਿਲ ਕੇ ਇਸ ਖ਼ਤਰੇ ਦਾ ਸਾਹਮਣਾ ਕਰਨ ਲਈ ਵਚਨਬੱਧ ਹੈ। “ਇਕੱਠੇ ਰਲ ਕੇ ਅਸੀਂ ਦੋਵਾਂ ਦੇਸ਼ਾਂ ਲਈ ਸੁਰੱਖਿਅਤ ਅਤੇ ਸਿਹਤਮੰਦ ਭਵਿੱਖ ਬਣਾਉਣ ਵੱਲ ਵਧ ਸਕਦੇ ਹਾਂ।”

Share it: