ਯਾਦਗਰੀ ਹੋ ਨਿੱਬੜਿਆ ਅੱਠਵਾਂ ਮੇਲਾ ਮੁਰੇ ਬ੍ਰਿਜ ਦਾ


ਖੁਸ਼ਗਵਾਰ ਮੌਸਮ ‘ਚ ਹਜ਼ਾਰਾਂ ਦਾ ‘ਕੱਠ

ਮੇਲਾ ਮੁਰੇ ਬ੍ਰਿਜ ਦਾ ਝਲਕੀਆਂ

ਐਡੀਲੇਡ – ਡੇਟਲਾਈਨ ਬਿਊਰੋ
ਆਸਟਰੇਲੀਆ ਦੇ ਸ਼ਹਿਰ ਐਡੀਲੇਡ ਲਾਗੇ ਪੈਂਦੇ ਕਸਬੇ ਮੁਰੇ ਬ੍ਰਿਜ ‘ਚ ਪੰਜਾਬੀ ਵਿਰਾਸਤ ਸੰਸਥਾ ਵੱਲੋਂ ਅੱਠਵਾਂ ਪੰਜਾਬੀ ਮੇਲਾ ਆਯੋਜਿਤ ਕੀਤਾ ਗਿਆ। ਮੁਲਕ ਦੇ ਚੋਣਵੇਂ ਖੇਤਰੀ ਮੇਲਿਆਂ ‘ਚ ਸ਼ਾਮਲ ਇਸ ਮੇਲੇ ‘ਚ ਅੱਜ ਦੇ ‘ਕੱਠ ਨੇ ਪਿਛਲੀ ਵਾਰ ਦੇ ਰਿਕਾਰਡ ਤੋੜ ਦਿੱਤੇ। ਮੇਲੇ ਦੀ ਸ਼ੁਰੂਆਤ ਤੋਂ ਪਹਿਲਾਂ ਸਥਾਨਕ ਭਾਈਚਾਰੇ ਤੇ ਪੰਜਾਬੀ ਜਗਤ ਦੀਆਂ ਵਿਛੜ ਗਈਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ । ਸ਼ਹਿਰ ਤੋਂ ਕਰੀਬ ਸੌ ਕਿਲੋਮੀਟਰ ਦੀ ਦੂਰੀ ‘ਤੇ ਹੋਣ ਦੇ ਬਾਵਜੂਦ ਪਰਿਵਾਰ ਵੱਡੀ ਗਿਣਤੀ ‘ਚ ਇਸ ਮੌਕੇ ਪਹੁੰਚੇ। ਸਥਾਨਕ ਸਿਆਸੀ ਆਗੂਆਂ ਤੋਂ ਇਲਾਵਾ ਭਾਈਚਾਰਕ ਆਗੂਆਂ ਨੇ ਇਸ ਮੌਕੇ ਸ਼ਿਰਕਤ ਕੀਤੀ। ਬੱਚਿਆਂ ਨੇ ਗਿੱਧੇ ਅਤੇ ਭੰਗੜੇ ਸਮੇਤ ਰੱਸਾ-ਕਸੀ ਦੇ ਮੁਕਾਬਲਿਆਂ ‘ਚ ਹਿੱਸਾ ਲਿਆ। ਖੁੱਲ੍ਹੇ ਮੈਦਾਨਾਂ ‘ਚ ਜੁੜੇ ‘ਕੱਠ ਨੇ ਮੇਲੇ ਦੇ ਰੰਗ ਮਾਣੇ। ਪੰਜਾਬੀ ਗਾਇਕ ਜੋੜੀ ਸੁਰਜੀਤ ਭੁੱਲਰ ਤੇ ਜੰਨਤ ਕੌਰ ਨੇ ਪੰਜਾਬੀ ਗੀਤਾਂ ਨਾਲ ਰੰਗ ਬੰਨ੍ਹਿਆ।
ਮੇਲੇ ਦੇ ਮੁੱਖ ਪ੍ਰਬੰਧਕ ਜਗਤਾਰ ਸਿੰਘ ਨਾਗਰੀ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਮੌਕੇ ਮੇਲੇ ਨੂੰ ਸਫਲ ਬਣਾਉਣ ਲਈ ਲਲਿਤ ਸੋਢੀ , ਅਜੇ ਕਾਹਲੋਂ, ਲੱਕੀ ਸਿੰਘ, ਧੰਮੀ ਜਟਾਣਾ, ਪੁਨੀਤਪਾਲ ਬਾਜਵਾ, ਰਾਜੇਸ਼ ਸ਼ਰਮਾ, ਸੱਤਾ ਸਿਧਾਣਾ, ਮਾਸਟਰ ਮਨਜੀਤ ਸਿੰਘ ਹੈਰੀ ਰੰਧਾਵਾ, ਪਵਨਦੀਪ ਮਾਨ, ਰਾਜੇਸ਼ ਸ਼ਰਮਾਂ ਤੇ ਗਗਨਦੀਪ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।
ਖੁਸ਼ਗਵਾਰ ਮੌਸਮ ਤੇ ਰੇਸ ਕੋਰਸ ਦੇ ਖੁੱਲ੍ਹੇ ਮੈਦਾਨਾਂ ‘ਚ ਪੰਜਾਬੀ ਵਿਰਾਸਤ ਵੱਲੋਂ ਲਗਾਇਆ ਇਹ ਮੇਲਾ ਯਾਦਗਾਰੀ ਹੋ ਨਿੱਬੜਿਆ।

Share it: